ਜਲੰਧਰ ਪੁਲਿਸ ਕਮਿਸ਼ਨਰੇਟ ਨੇ ਪਿਛਲੇ 20 ਸਾਲਾਂ ਤੋਂ ਭਗੌੜਾ ਪੈਰੋਲ ਜੰਪਰ ਨੂੰ ਗ੍ਰਿਫਤਾਰ ਕੀਤਾ

Gaurav Nagpal
Gaurav Nagpal
2 Min Read

ਦੋਸ਼ੀ ਪੈਰੋਲ ਜੰਪ ਕਰਨ ਤੋ ਬਾਅਦ 2005 ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ

ਕ੍ਰਾਈਮ ਖ਼ਬਰਨਾਮਾ, ਗੌਰਵ ਨਾਗਪਾਲ : ਜਲੰਧਰ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਹਿਮ ਸਫਲਤਾ ਹਾਸਲ ਕਰਦੇ ਹੋਏ ਇੱਕ ਪੈਰੋਲ ਜੰਪਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ ਦੋ ਦਹਾਕਿਆਂ ਤੋਂ ਭਗੌੜਾ ਸੀ।

ਵੇਰਵਿਆਂ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਭੁਪਿੰਦਰ ਲਾਲ ਪੁੱਤਰ ਰਾਮ ਲਾਲ ਵਾਸੀ ਪਿੰਡ ਲਖਨਪਾਲ ਥਾਣਾ ਸਦਰ ਜਲੰਧਰ ਦੇ ਖਿਲਾਫ ਥਾਣਾ ਸਿਟੀ ਫਗਵਾੜਾ ਕਪੂਰਥਲਾ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 15 ਤਹਿਤ ਮੁਕੱਦਮਾ 36/01 ਦਰਜ ਕੀਤਾ ਗਿਆ ਸੀ। ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਆਪਣੀ ਸਜ਼ਾ ਭੁਗਤਣ ਦੌਰਾਨ, ਉਸ ਨੂੰ ਪੈਰੋਲ ਦੀ ਛੁੱਟੀ ਦਿੱਤੀ ਗਈ ਸੀ ਅਤੇ ਚਾਰ ਹਫ਼ਤਿਆਂ ਦੀ ਮਿਆਦ ਤੋਂ ਬਾਅਦ 4 ਅਗਸਤ, 2005 ਨੂੰ ਜੇਲ੍ਹ ਵਾਪਸ ਆਉਣਾ ਸੀ। ਪਰ ਉਹਨਾਂ ਕਿਹਾ ਕਿ ਭੁਪਿੰਦਰ ਲਾਲ ਵਾਪਸ ਆਉਣ ਵਿੱਚ ਅਸਫਲ ਰਿਹਾ, ਜਿਸ ਨਾਲ ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਜ਼ ਟੈਂਪਰੇਰੀ ਰੀਲੀਜ਼ ਐਕਟ ਦੇ ਤਹਿਤ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਭੁਪਿੰਦਰ ਲਾਲ ਕਰੀਬ ਦੋ ਦਹਾਕਿਆਂ ਤੋਂ ਭਗੌੜਾ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਥਾਣਾ ਸਦਰ ਜਲੰਧਰ ਦੀ ਪੁਲਿਸ ਪਾਰਟੀ ਨੇ ਭੁਪਿੰਦਰ ਲਾਲ ਦਾ ਪੂਰੀ ਤਨਦੇਹੀ ਨਾਲ ਪਿੱਛਾ ਕੀਤਾ, ਆਖਰਕਾਰ ਉਸਨੂੰ 25 ਮਾਰਚ, 2024 ਨੂੰ ਪਿੰਡ ਲੰਗੋਟ ਚੱਕ ਦਰਾਵ ਖਾਂ ਥਾਣਾ ਸਦਰ ਕਠੂਆ, ਯੂਟੀ ਜੰਮੂ ਅਤੇ ਕਸ਼ਮੀਰ ਤੋਂ ਗ੍ਰਿਫਤਾਰ ਕਰ ਲਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਉਸ ਦੀ 20 ਸਾਲਾਂ ਦੀ ਗੈਰਹਾਜ਼ਰੀ ਸਬੰਧੀ ਵੇਰਵਿਆਂ ਦੀ ਜਾਂਚ ਕਰ ਰਹੀ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਐਫਆਈਆਰ 136 ਮਿਤੀ 02-09-2021 ਨੂੰ 8(2) ਪੰਜਾਬ ਗੁੱਡ ਕੰਡਕਟ ਪ੍ਰਿਜ਼ਨਰਜ਼ ਟੈਂਪਰੇਰੀ ਰੀਲੀਜ਼ ਐਕਟ ਥਾਣਾ ਸਦਰ ਜਲੰਧਰ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਜਲੰਧਰ ਅਤੇ ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਪੰਜ ਐਫਆਈਆਰ ਦਰਜ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

itree network solutions +91-8699235413
TAGGED:
Share This Article
Leave a comment