ਸੱਚ ਦੀ ਆਵਾਜ਼ ਹੇਠ ਸੰਸਕਾਰ ਸਾਰਥੀ ਟਰਸਟ ਵੱਲੋਂ ਪਿੰਡ ਸੰਮੀਪੁਰ ਵਿਖੇ ਨੁਕੜ ਨਾਟਕ ਰਾਹੀਂ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਸੱਚ ਦੀ ਆਵਾਜ਼ ਹੇਠ ਸੰਸਕਾਰ ਸਾਰਥੀ ਟਰਸਟ ਵੱਲੋਂ ਪਿੰਡ ਸੰਮੀਪੁਰ ਵਿਖੇ ਨੁਕੜ ਨਾਟਕ ਰਾਹੀਂ ਸਮਾਜਿਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਕਰਾਈਮ ਖ਼ਬਰਨਾਮਾਮ,  ਗੌਰਵ ਨਾਗਪਾਲ, ਸੰਮੀਪੁਰ (ਜਲੰਧਰ)— ਸੰਸਕਾਰ ਸਾਰਥੀ ਟਰਸਟ ਵੱਲੋਂ ਅੱਜ ਪਿੰਡ ਸੰਮੀਪੁਰ ਵਿਖੇ “ਸੱਚ ਦੀ ਆਵਾਜ਼” ਥੀਮ ਹੇਠ ਨੁਕੜ ਨਾਟਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਮਨਪ੍ਰੀਤ ਕੌਰ ਵੱਲੋਂ ਆਪਣੀ ਮਮੀਕਰੀ ਰਾਹੀਂ ਕੀਤੀ ਗਈ।

ਜਿਸਨੇ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਨਿਕਾਲ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਕਿਰਦਾਰ ਥਿਏਟਰ ਗਰੁੱਪ ਨੇ ਨੁਕੜ ਨਾਟਕ ਰਾਹੀਂ ਸਮਾਜਿਕ, ਰਾਸ਼ਟਰਭਗਤੀ ਅਤੇ ਨਸ਼ਾ ਮੁਕਤੀ ਵਰਗੇ ਮਹੱਤਵਪੂਰਨ ਵਿਸ਼ਿਆਂ ਉੱਤੇ ਗਹਿਰੀ ਛਾਪ ਛੱਡੀ।

ਨਾਟਕ ਰਾਹੀਂ ਕਲਾਕਾਰਾਂ ਨੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜਨਤਾ ਤੱਕ ਪਹੁੰਚਾਇਆ, ਜਿਸ ਵਿੱਚ ਇਮਾਨਦਾਰੀ, ਨੇਕੀ ਅਤੇ ਮਿਹਨਤ ਦੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਗਈ। ਉਨ੍ਹਾਂ ਨੇ ਦੇਸ਼ ਦੀ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਦੀ ਬਹਾਦਰੀ ਅਤੇ “ਮਿਸ਼ਨ ਸਿੰਧੂਰ” ਜਿਹੇ ਯਤਨਾਂ ਬਾਰੇ ਵੀ ਜਾਣੂ ਕਰਵਾਇਆ।

ਇਸਦੇ ਨਾਲ ਨਾਲ, ਨਾਟਕ ਵਿੱਚ ਨਸ਼ੇ ਦੇ ਖ਼ਿਲਾਫ਼ ਤਿੱਖਾ ਸੰਦੇਸ਼ ਦਿੱਤਾ ਗਿਆ ਕਿ ਨਸ਼ਾ ਇਕ ਸਮਾਜਿਕ ਕੋੜ ਹੈ ਅਤੇ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਕਲਾਕਾਰਾਂ ਨੇ ਇਹ ਵੀ ਦੱਸਿਆ ਕਿ ਨਸ਼ਾ ਕਰਨਾ ਅਤੇ ਕਰਵਾਣਾ ਦੋਵੇਂ ਜੁਰਮ ਹਨ।

ਨਾਟਕ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ — ਜਿਵੇਂ ਕਿ ਆਯੁਸ਼ਮਾਨ ਕਾਰਡ — ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਸਕੀਮਾਂ ਕਿਵੇਂ ਉਨ੍ਹਾਂ ਦੀ ਸਿਹਤ ਅਤੇ ਜੀਵਨ ਵਿਚ ਬਿਹਤਰੀ ਲਈ ਸਹਾਇਕ ਹਨ।

ਪ੍ਰੋਗਰਾਮ ਦੇ ਅੰਤ ‘ਤੇ ਪਿੰਡ ਵਾਸੀਆਂ ਵੱਲੋਂ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਆਏ ਹੋਏ ਪਤਵੰਤੇ ਮਹਿਮਾਨਾਂ ਨੇ ਵੀ ਕਲਾਕਾਰਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ।

ਇਸ ਪ੍ਰੋਗਰਾਮ ਰਾਹੀਂ ਨਿਰੀਖਤ ਕੀਤਾ ਗਿਆ ਕਿ ਇਨ੍ਹਾਂ ਤਰ੍ਹਾਂ ਦੇ ਸਮਾਜਿਕ ਜਾਗਰੂਕਤਾ ਮੁਹਿੰਮਾਂ ਰਾਹੀਂ ਪਿੰਡ ਪੱਧਰ ‘ਤੇ ਵੀ ਬਦਲਾਅ ਲਿਆਂਦਾ ਜਾ ਸਕਦਾ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *